Uncategorized

ਪਾਲੀਵੁੱਡ ਦੇ ਤਿੰਨ ਸਿਤਾਰੇ ਬਣੇ ਅੰਨਾ, ਬੋਲਾ ਅਤੇ ਗੂੰਗਾ


0

ਕੀ ਆਹ ਕੀ, ਨਹੀਂ ਜੀ ਨਹੀਂ ਇਹ ਅਸਲੀਅਤ ਵਿੱਚ ਨਹੀਂ ਇਹ ਤਾਂ ਫਿਲਮੀ ਸਿਤਾਰੇ ਅਮਰਿੰਦਰ ਗਿੱਲ, ਬਿੰਨੂ ਢਿੱਲੋਂ ਅਤੇ ਯੁਵਰਾਜ ਹੰਸ ਦੀ ਗੱਲ ਕਰ ਰਹੇ ਹਾਂ ਜੋ ਆਪਣੀ ਆਉਣ ਵਾਲੀ ਫਿਲਮ “ਮੁੰਡੇ ਕਮਾਲ ਦੇ” ਵਿੱਚ ਅੰਨੇ, ਬੋਲੇ ਅਤੇ ਗੂੰਗੇ ਦਾ ਕਿਰਦਾਰ ਨਿਭਾ ਰਹੇ ਹਨ। ਦਰਅਸਲ ਇਹ ਤਿੰਨੇ ਫਿਲਮ ਵਿੱਚ ਕੁੜੀਆਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਅਲੱਗ ਅਲੱਗ ਜੁਗਤਾਂ ਲੜਾਉਂਦੇ ਹਨ।

ਅਾਪਣੇ ਇੰਨਾ੍ ਕਿਰਦਾਰਾ ਵਿੱਚ ਕਿੰਨੇ ਸਫਲ ਹੁੰਦੇ ਹਨ ਇਸ ਦਾ ਤਹਾਨੂੰ 21 ਅਗਸਤ ਤੱਕ ਇੰਤਜ਼ਾਰ ਕਰਨਾ ਪਵੇਗਾ। ਇੰਨਾ੍ ਤੋਂ ੲਿਲਾਵਾ ਜਸਵਿੰਦਰ ਭੱਲਾ, ਬੀਐਨ ਸ਼ਰਮਾ ਅਤੇ ਕਰਮਜੀਤ ਅਨਮੋਲ ਦੀ ਤਿੱਕੜੀ ਵੀ ‌ਤਹਾਨੂੰ ਪਹਿਲਾਂ ਦੀ ਤਰਾਂ ਆਪਣੇ ਹਾਸਿਆ ਦੇ ਮਸਾਲੇ ਨਾਲ ਮਨੋਰੌਜਨ ਦਾ ਤੜਕਾ ਲਗਾਉਣਗੇ।

ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ ਜੋ ਪਹਿਲਾਂ ਕੈਰੀ ਆਨ ਜੱਟਾਂ, ਜੱਟਸ ਇਨ ਗੋਲਮਾਲ ਹਿੱਟ ਫਿਲਮਾਂ ਦੀ ਕਹਾਣੀ ਲਿਖ ਚੁੱਕੇ ਹਨ। ਫਿਲਮ ਨੂੰ ਨਿਰਦੇਸ਼ਿਤ ਕੀਤਾ ਹੈ ਅਮਿਤ ਪਰਾਸ਼ਰ ਨੇ ਜੋ ਪਹਿਲਾਂ “ਇਸ਼ਕ ਬਰਾਂਡੀ” ਅਤੇ “ਤੂੰ ਮੇਰਾ ਬਾਈ ਮੈ ਤੇਰਾ ਬਾਈ” ਵਰਗੀਆਂ ਹਿੱਟ ਫਿਲਮਾਂ ਦੇ ਚੁੱਕੇ ਹਨ। ਫਿਲਮ ਦਾ ਨਿਰਮਾਣ ਪੇ੍ਮ ਮੋਸ਼ਨ ਪਿਕਚਰਜ ਨੇ ਕੀਤਾ ਹੈ ।

Watch official trailer by click here 


Like it? Share with your friends!

0
Pallavi Soni

0 Comments

Your email address will not be published.