6.3 C
New York
Monday, November 25, 2024

Buy now

Punjabi Movie Dharam Yudh Morcha‬ Banned in India

Dharam Yudh Morcha is a fact-based Punjabi film covering the era from 1947 to 1984 and highlighting the fight of the Sikh people of India to safeguard the fundamental rights of the sikh religion and linguistic minorities and to establish an equal Sikh Rights in the Region of India.

The film originates from The Punjabi Suba Movement to create a province for the Punjabi Sikh people and the ensuing conflicts between the proponents of the movement and the Indian Government. The movie seeks to shed light on the distortion of the peaceful Dharam Yudh Morcha protest movement into a violent protest. The story is taken from 200-plus eyewitness accounts and official documents. Information gathering and research for the movie took almost 3 years to compile and execute into a story and screenplay.

The script was finished in July, 2015. The film derives its title from DHARAM YUDH MORCHA which was launched in the year 1982 to implement the Anandpur Sahib Resolution. It is a true Story. The film was directed by Naresh S Garg. The story was written by Karamjit Singh Batth.

The film stars Raj Kakra , Karamjit Singh Batth as Satnam Singh, with Nitu Pandher, Shakku Rana, Amritpal Singh, Malkeet Rauni, Victor John, Sunny Gill, Sarabjit Purewal and Rajwinder Samrala in supporting roles. The movie was filmed on location in India, primarily in a village around Anandpur Sahib, as well as around the Golden Temple Amritsar, Village Mehta, Village Rode (Moga) and around Mohali (Punjab).

The Movie depicts the story of Satnam Singh, who is a survivor of the Blue Star Attack. His grandson finds a picture of young Satnam Singh and questions him about his past life. The story revolves around the era when Satnam Singh was a young man and he tells his grandson about being involved in the Punjabi Suba Movement and the Dharam Yudh Morcha, as well as the escalation from peaceful protest to the violence which ensued when the Indian Government, viewing the movement as secessionist, moved against the protestors with military force.

Historical events and topics featured in the film include: The River Water Dispute, Anandpur Sahib Resolution, 1978 Nirankari kand, Dharam Yudh Morcha, the arrest of over thirty thousand Sikhs in two-and-a-half months in 1982 , the Life of Sant Jarnail Singh Khalsa Bhindrawale and the Bluestar Attack.

==> KF


ਭਾਰਤ ਦੇ ਫ਼ਿਲਮ ਸੈਂਸਰ ਬੋਰਡ ਨੇ ਫ਼ਿਲਮ ‘ਧਰਮ ਯੁੱਧ ਮੋਰਚਾ’ ਦੇ ਭਾਰਤ ‘ਚ ਰਲੀਜ਼ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫ਼ਿਲਮ ਪੰਜਾਬ ਸੂਬਾ ਮੋਰਚੇ ਦੇ ਸੰਘਰਸ਼ ਤੋਂ ਲੈ ਕੈ ਧਰਮ ਯੁੱਧ ਮੋਰਚਾ ਤੇ ਖਾੜਕੂਵਾਦ ਦੇ ਦਿਨਾਂ ‘ਚ ਇਕ ਦਸਤਾਵੇਜ਼ ਹੈ। ਫ਼ਿਲਮ ‘ਚ ਮੁੱਖ ਕਿਰਦਾਰ ਵਜੋਂ ਭੂਮਿਕਾ ਮਸ਼ਹੂਰ ਅਦਾਕਾਰ,ਗਾਇਕ ਤੇ ਗੀਤਕਾਰ ਰਾਜ ਕਾਕੜਾ ਨੇ ਨਿਭਾਈ ਹੈ। ਫ਼ਿਲਮ ਦੇ ਨਿਰਮਾਤਾ ਕਰਮਜੀਤ ਸਿੰਘ ਬਾਠ ਹਨ,ਜੋ ਕੈਨੇਡਾ ਦੇ ਵੈਨਕੂਵਰ ‘ਚ ਰਹਿੰਦੇ ਹਨ। ਫ਼ਿਲਮ ਦੇ ਨਿਰਦੇਸ਼ਕ ਨਰੇਸ਼ ਐਸ ਗਰਗ ਹਨ। ਇਹ ਫ਼ਿਲਮ ਭਾਰਤ ਤੋਂ ਬਾਹਰ ਪੂਰੀ ਦੁਨੀਆ ‘ਚ 16 ਸਤੰਬਰ ਨੰੰ ਰਲੀਜ਼ ਹੋ ਰਹੀ ਹੈ।

Watch Trailer :

ਸੈਂਸਰ ਬੋਰਡ ਵੱਲੋਂ ਫਿਲਮ ‘ਤੇ ਪਾਬੰਦੀ ਲਗਾਉਣ ‘ਤੇ ਟਿੱਪਣੀ ਕਰਦਿਆਂ ਮੁੱਖ ਅਦਾਕਾਰ ਰਾਜ ਕਾਕੜਾ ਨੇ ਕਿਹਾ ਹੈ ਕਿ ਫ਼ਿਲਮ ‘ਤੇ ਪਾਬੰਦੀ ਲਗਾਉਣ ਬੇਹੱਦ ਗਲਤ ਹੈ। ਕਲਾ ਦੇ ਮਾਧਿਆਮ ਰਾਹੀਂ ਇਤਿਹਾਸ ਦੀ ਪੇਸ਼ਕਾਰੀ ਕਰਨਾ ਕੋਈ ਜ਼ੁਰਮ ਨਹੀਂ ਹੈ ਤੇ ਅਸੀਂ ਪੰਜਾਬ ਤੇ ਸਿੱਖ ਇਤਿਹਾਸ ਦੇ ਅਹਿਮ ਪਲਾਂ ਨੂੰ ਇਕ ਦਸਤਾਵੇਜ਼ ਵਜੋਂ ਪੇਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਫ਼ਿਲਮ ‘ਤੇ ਪਾਬੰਦੀ ਲਗਾਉਣ ਨਾਲ ਇਤਿਹਾਸ ਉੱਤੇ ਮਿੱਟੀ ਨਹੀਂ ਪਾਈ ਜਾ ਸਕਦੀ। ਇਤਿਹਾਸ ਸਾਨੂੰ ਸਾਰਿਆਂ ਨੂੰ ਸਵਾਲ ਕਰ ਰਿਹਾ ਹੈ ਤੇ ਸਾਰੇ ਪੰਜਾਬੀਆਂ ਨੂੰ ਇਤਿਹਾਸ ਦੇ ਉਸ ਦੌਰ ਨਾਲ ਸੰਵਾਦ ਰਚਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸੈਂਸਰ ਬੋਰਡ ਨੂੰ ਆਪਣੇ ਫੈਸਲੇ ‘ਤੇ ਮੁੜ ਨਜ਼ਰਸਾਨੀ ਕਰਨੀ ਚਾਹੀਦੀ ਹੈ।

ਕਾਕੜਾ ਨੇ ਕਿਹਾ ਕਿ ਨਵੇਂ ਪੰਜਾਬ ਨੂੰ ਸਮਝਣ ਲਈ 1947 ਦੀ ਵੰਡ, 1966 ਯਾਨਿ ਪੰਜਾਬੀ ਸੂਬੇ ਮੋਰਚੇ ਤੋਂ ਲੈ ਕੇ ਖਾੜਕੂਵਾਦ ਤੱਕ ਦਾ ਦੌਰ ਬਹੁਤ ਅਹਿਮ ਹੈ। ਅਨੰਦਪੁਰ ਸਾਹਿਬ ਦਾ ਮਤਾ ਅੱਜ ਵੀ ਆਪਣੀ ਧਾਰਮਿਕ,ਸਮਾਜਿਕ ਤੇ ਸਿਆਸੀ ਅਹਿਮੀਅਤ ਰੱਖਦਾ ਹੈ। ਅਸੀਂ ਇਸ ਫ਼ਿਲਮ ਦੇ ਜ਼ਰੀਏ ਪੰਜਾਬ ਦੀ ਦੁਖ਼ਦੀ ਰਗ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਦੁਨੀਆ ਭਰ ‘ਚ ਬੈਠੇ ਪੰਜਾਬੀ ਆਪਣੇ ਇਤਿਹਾਸ ਨੂੰ ਜਾਨਣ ਲਈ ਉਤਸਕ ਹਨ ਤੇ ਇਸ ਸਾਰੇ ਵਰਤਾਰੇ ਤੋਂ ਬਾਅਦ ਪੈਦਾ ਹੋਈ ਨਵੀਂ ਪੀੜ੍ਹੀ ‘ਚ ਸਿੱਖ ਇਤਿਹਾਸ ਨਾਲ ਜੁੜੀਆਂ ਫ਼ਿਲਮਾਂ ਦੇਖਣ ਦੀ ਬਹੁਤ ਤਾਂਘ ਹੈ।

ਫ਼ਿਲਮ ਦੇ ਨਿਰਮਾਤਾ ਕਰਮਜੀਤ ਸਿੰਘ ਬਾਠ ਨੇ ਕਿਹਾ ਹੈ ਕਿ ਦੁਨੀਆ ਭਰ ‘ਚ ਤੇ ਖ਼ਾਸ ਕਰ ਯੂਰਪ ‘ਚ ਵੱਡੇ ਪੱਧਰ ‘ਤੇ ਇਤਿਹਾਸ ਉੱਤੇ ਸਿਨੇਮਾ ਬਣਾਇਆ ਗਿਆ ਹੈ। ਓਥੋਂ ਦੀਆਂ ਸਰਕਾਰਾਂ ਤੇ ਸੈਂਸਰਾਂ ਬੋਰਡਾਂ ਨੇ ਕਦੇ ਸਿਨੇਮਾ ਜਿਹੀ ਸੂਖ਼ਮ ਕਲਾ ‘ਤੇ ਪਾਬੰਦੀ ਨਹੀਂ ਲਗਾਈ ਪਰ ਭਾਰਤ ‘ਚ ਲਗਾਤਾਰ ਸਿੱਖ ਭਾਈਚਾਰੇ ਨਾਲ ਜੁੜੀਆਂ ਫ਼ਿਲਮਾਂ ‘ਤੇ ਪਾਬੰਦੀ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਫ਼ਿਲਮ ਕਿਸੇ ਖ਼ਿਲਾਫ ਕੋਈ ਨਫ਼ਰਤ ਪੈਦਾ ਨਹੀਂ ਕਰਦੀ ਸਗੋਂ ਹਰ ਵਿਅਕਤੀ ਨੂੰ ਉਸ ਸਮੇਂ ਦੇ ਤੱਥਾਂ ਤੇ ਘਟਨਾਵਾਂ ਤੋਂ ਜਾਣੂ ਕਰਵਾaਂਦੀ ਹੈ। ਬਾਠ ਨੇ ਕਿਹਾ ਕਿ ਕਲਾ ਦੀ ਆਜ਼ਾਦੀ ਚੰਗੇ ਲੋਕਤੰਤਰ ਦੀ ਮੁੱਢਲੀ ਪਛਾਣ ਹੁੰਦੀ ਹੈ ਤੇ ਜੇ ਕਿਤੇ ਕਲਾ ਦੀ ਆਜ਼ਾਦੀ ਖ਼ਤਮ ਹੁੰਦੀ ਹੈ ਤੇ ਲੋਕਾਂ ‘ਚ ਸਟੇਟ ਪ੍ਰਤੀ ਬੇਵਿਸਵਾਸ਼ੀ ਵੀ ਵਧਦੀ ਹੈ।

ਬਾਠ ਨੇ ਕਿਹਾ ਕਿ ਸਿੱਖ ਭਾਈਚਾਰੇ ਦੀ ਇਕ ਧਾਰਮਿਕ ਘੱਟਗਿਣਤੀ ਦੇ ਤੌਰ ‘ਤੇ ਹਮੇਸ਼ਾਂ ਕੇਂਦਰ ਸਰਕਾਰ ਨਾਲ ਨਾਰਾਜ਼ਗੀ ਰਹੀ ਤੇ ਇਸ ਦਾ ਵੱਡਾ ਕਾਰਨ ਫੈਡਰਲ ਸਿਸਟਮ ਦਾ ਸਹੀ ਤਰੀਕਾ ਨਾਲ ਲਾਗੂ ਨਾ ਹੋਣਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਖ਼ਿਲਾਫ ਲਿਆ ਗਿਆ ਫੈਸਲਾ ਵੀ ਪੰਜਾਬ ਦੇ ਹੱਕਾਂ ਤੇ ਮਨੁੱਖੀ ਅਧਿਕਾਰਾਂ ‘ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਉਹ ਫ਼ਿਲਮ ਨੂੰ ਭਾਰਤ ‘ਚ ਰਲੀਜ਼ ਕਰਵਾਉਣ ਲਈ ਕਾਨੂੰਨੀ ਚਾਰਾਜ਼ੋਈ ਵੀ ਕਰਨਗੇ।

ਦੱਸਣਯੋਗ ਹੈ ਕਿ ਫ਼ਿਲਮ ਦਾ ਪ੍ਰੋਮੋ ਰਲੀਜ਼ ਹੋਣ ਤੋਂ ਬਾਅਦ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਵੱਲੋਂ ਫ਼ਿਲਮ ਦੀ ਸ਼ਲਾਘਾ ਹੋ ਰਹੀ ਹੈ। ਇਹ ਫ਼ਿਲਮ ਸ੍ਰੀ ਆਨੰਦਪੁਰ ਸਾਹਿਬ,ਅੰਮ੍ਰਿਤਸਰ ਨਜ਼ਦੀਕ ਮਹਿਤਾ,ਮੋਗੇ ਦੇ ਪਿੰਡ ਰੋਡੇ ਤੇ ਮੋਹਾਲੀ ਜ਼ਿਲ਼੍ਹੇ ‘ਚ ਫ਼ਿਲਮਾਈ ਗਈ ਹੈ।ਫ਼ਿਲਮ ‘ਚ ਅਹਿਮ ਅਦਾਕਾਰਾਂ ਵਜੋਂ ਰਾਜ ਕਾਕੜਾ,ਕਰਮਜੀਤ ਸਿੰਘ ਬਾਠ,ਨੀਤੂ ਪੰਧੇਰ ਤੇ ਸੁੱਖੂ ਰਾਣਾ ਆਦਿ ਨੇ ਭੂਮਿਕਾ ਨਿਭਾਈ ਹੈ

Related Articles

LEAVE A REPLY

Please enter your comment!
Please enter your name here

Stay Connected

0FansLike
3,351FollowersFollow
0SubscribersSubscribe

Latest Articles

Skip to toolbar